੨ ਤਵਾਰੀਖ਼ 27 : 1 (PAV)
ਯੋਥਾਮ ਪੰਝੀਆਂ ਵਰਿਹਾਂ ਦਾ ਸੀ ਜਦੋਂ ਉਹ ਰਾਜ ਕਰਨ ਲੱਗਾ ਅਤੇ ਉਹ ਨੇ ਸੋਲਾਂ ਵਰਹੇ ਯਰੂਸ਼ਲਮ ਵਿੱਚ ਰਾਜ ਕੀਤਾ। ਉਹ ਦੀ ਮਾਤਾ ਦਾ ਨਾਉਂ ਯਰੂਸ਼ਾਹ ਸੀ ਜੋ ਸਾਦੋਕ ਦੀ ਧੀ ਸੀ
੨ ਤਵਾਰੀਖ਼ 27 : 2 (PAV)
ਉਹ ਸੱਭੋ ਕੁਝ ਜੋ ਉਹ ਦੇ ਪਿਉ ਉਜ਼ੀਯਾਹ ਨੇ ਕੀਤਾ ਸੀ ਉਵੇਂ ਹੀ ਉਹ ਨੇ ਉਹੋ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ ਪਰ ਉਹ ਯਹੋਵਾਹ ਦੀ ਹੈਕਲ ਵਿੱਚ ਨਾ ਵੜਿਆ ਅਤੇ ਅਜੇ ਤੀਕ ਲੋਕੀ ਵਿਗੜੀ ਚਾਲ ਚੱਲਦੇ ਸਨ
੨ ਤਵਾਰੀਖ਼ 27 : 3 (PAV)
ਉਸ ਨੇ ਯਹੋਵਾਹ ਦੇ ਭਵਨ ਦਾ ਉੱਪਰਲਾ ਦਰ ਬਣਾਇਆ ਅਤੇ ਓਫਲ ਦੀ ਕੰਧ ਉੱਤੇ ਉਸ ਨੇ ਬਹੁਤ ਕੁਝ ਬਣਾਇਆ
੨ ਤਵਾਰੀਖ਼ 27 : 4 (PAV)
ਉਸ ਨੇ ਯਹੂਦਾਹ ਦੇ ਪਹਾੜ ਵਿੱਚ ਸ਼ਹਿਰ ਬਣਾਏ ਅਤੇ ਜੰਗਲਾਂ ਵਿੱਚ ਕੋਟ ਤੇ ਬੁਰਜ ਬਣਵਾਏ
੨ ਤਵਾਰੀਖ਼ 27 : 5 (PAV)
ਉਹ ਅੰਮੋਨੀਆਂ ਦੀਰਾਜਾ ਨਾਲ ਵੀ ਲੜਿਆ ਅਤੇ ਉਨ੍ਹਾਂ ਨੂੰ ਜਿੱਤਿਆ ਅਤੇ ਉਸੇ ਸਾਲ ਅੰਮੋਨੀਆਂ ਨੇ ਇੱਕ ਸੌ ਕਿਨਤਾਰ ਚਾਂਦੀ ਅਤੇ ਪੰਝੱਤਰ ਹਜ਼ਾਰ ਮਣ ਕਣਕ ਅਰ ਪੰਝਤੱਰ ਹਜ਼ਾਰ ਮਣ ਜੌਂ ਉਹ ਨੂੰ ਦਿੱਤੇ ਅਰ ਉੱਨਾ ਹੀ ਅੰਮੋਨੀਆਂ ਨੇ ਦੂਜੇ ਅਤੇ ਤੀਜੇ ਵਰਹੇ ਵੀ ਉਹ ਨੂੰ ਦਿੱਤਾ
੨ ਤਵਾਰੀਖ਼ 27 : 6 (PAV)
ਸੋ ਯੋਥਾਮ ਬਲਵਾਨ ਹੋ ਗਿਆ ਕਿਉਂ ਜੋ ਉਹ ਨੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਆਪਣੇ ਰਾਹ ਠੀਕ ਕੀਤੇ ਸਨ
੨ ਤਵਾਰੀਖ਼ 27 : 7 (PAV)
ਅਤੇ ਯੋਥਾਮ ਦੇ ਬਾਕੀ ਕੰਮ ਅਤੇ ਉਹ ਦੀਆਂ ਸਾਰੀਆਂ ਲੜਾਈਆਂ ਅਤੇ ਉਹ ਦੇ ਵਰਤਾਓ — ਵੇਖੋ, ਓਹ ਇਸਰਾਏਲ ਅਰ ਯਹੂਦਾਹ ਦੇ ਪਾਤਸ਼ਾਹਾਂ ਦੀ ਪੋਥੀ ਵਿੱਚ ਲਿਖੇ ਹਨ
੨ ਤਵਾਰੀਖ਼ 27 : 8 (PAV)
ਉਹ ਪੱਚੀਆਂ ਵਰਿਹਾਂ ਦਾ ਸੀ ਜਦੋਂ ਰਾਜ ਕਰਨ ਲੱਗਾ ਅਤੇ ਉਹ ਨੇ ਸੋਲਾਂ ਵਰਿਹੇ ਯਰੂਸ਼ਲਮ ਵਿੱਚ ਰਾਜ ਕੀਤਾ
੨ ਤਵਾਰੀਖ਼ 27 : 9 (PAV)
ਅਤੇ ਯੋਥਾਮ ਆਪਣੇ ਪਿਉ ਦਾਦਿਆਂ ਨਾਲ ਸੌਂ ਗਿਆ ਅਤੇ ਉਨ੍ਹਾਂ ਨੇ ਉਹ ਨੂੰ ਦਾਊਦ ਦੇ ਸ਼ਹਿਰ ਵਿੱਚ ਦੱਬਿਆ ਅਤੇ ਉਹ ਦਾ ਪੁੱਤ੍ਰ ਆਹਾਜ਼ ਉਹ ਦੇ ਥਾਂ ਰਾਜ ਕਰਨ ਲੱਗਾ।।

1 2 3 4 5 6 7 8 9

BG:

Opacity:

Color:


Size:


Font: